ਵਾਇਟ ਪੇਪਰ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

White paper ਵਾਇਟ ਪੇਪਰ: ਵਾਇਟ ਪੇਪਰ ਵਿਚ ਪ੍ਰਮਾਣਕ ਰਿਪੋਰਟ ਜਾਂ ਗਾਈਡ ਹੁੰਦਾ ਹੈ ਜੋ ਕਿਸੇ ਵਿਸ਼ੇਸ਼ ਮਸਲੇ ਜਾਂ ਸਮੱਸਿਆ ਨੂੰ ਉਜਾਗਰ ਕਰਦਾ ਹੈ। ਵਾਇਟ ਪੇਪਰ ਪਾਠਕਾਂ ਨੂੰ ਸਿਖਿਅਕ ਕਰਨ ਲਈ ਅਤੇ ਨਿਰਣੇ ਲੈਣ ਵਿਚ ਲੋਕਾਂ ਦੀ ਸਹਾਇਤਾ ਕਰਨ ਈ ਜਾਰੀ ਕੀਤੇ ਜਾਂਦੇ ਹਨ ਅਤੇ ਇਹਨਾਂ ਨੂੰ ਅਕਸਰ ਰਾਜਨੀਤੀ , ਪਾਲਿਸੀ, ਵਪਾਰ ਅਤੇ ਤਕਨੀਕੀ ਖੇਤਰਾਂ ਲਈ ਵਰਤਿਆ ਜਾਂਦਾ ਹੈ। ਵਣਜੀ ਵਰਤੋਂ ਵਿਚ ਵੀ ਵਾਇਟ ਪੇਪਰ ਨੂੰ ਵਪਾਰਾਂ ਦੁਆਰਾ ਅੰਤੀਕਰਣ ਜਾਂ ਵਿਕਰੀ ਸਾਧਨ ਵਜੋਂ ਵਰਤਿਆ ਜਾਂਦਾ ਹੈ। ਨੀਤੀ-ਨਿਰਮਾਣ ਆਮ ਕਰਕੇ ਯੂਨੀਵਰਸਿਟੀਆਂ ਜਾਂ ਅਕਾਦਮਿਕ ਕਰਮਚਾਰੀਆਂ ਪਾਸੋਂ ਮਾਹਿਰ ਰਾਵਾਂ ਸਹਿਤ ਪਾਲਿਸੀ ਵਿਕਾਸ ਜਾਂ ਸਬੰਧਤ ਖੋਜ ਸਬੰਧੀ ਸੂਚਨਾ ਪ੍ਰਾਪਤ ਕਰਨ ਲਈ ਵੀ ਵਾਇਟ ਪੇਪਰ ਜਾਰੀ ਕਰਨ ਦੀ ਪ੍ਰਾਰਥਨਾ ਕਰਦੇ ਹਨ।

      ਰਾਸ਼ਟਰ-ਮੰਡਲ ਦੇਸ਼ਾਂ ਵਿਚ ‘ਵਾਇਟ ਪੇਪਰ’ ਨੂੰ ਸਰਕਾਰੀ ਪਾਲਿਸੀ ਦਰਸਾਉਂਦੇ ਸੰਸਦੀ ਪੇਪਰ ਦੀ ਥਾਂ ਇਸ ਨਾਂ ਨਾਲ ਸੱਦਿਆ ਜਾਂਦਾ ਹੈ। ਯੂਨਾਈਟਿਡ ਕਿੰਗਡਮ ਵਿਚ ਇਹ ਅਕਸਰ ‘ਕਮਾਡ ਪੇਪਰਾਂ’ ਵਜੋਂ ਜਾਰੀ ਕੀਤੇ ਜਾਂਦੇ ਹਨ। ਵਾਇਟ ਪੇਪਰ ਸਰਕਾਰ ਦੁਆਰਾ ਜਾਰੀ ਕੀਤੇ ਜਾਂਦੇ ਹਨ ਅਤੇ ਇਹ ਨੀਤੀ ਨਿਰਧਾਰਣ ਕਰਦੇ ਹਨ ਜਾਂ ਵਰਤਮਾਨ ਨਾਲ ਸਬੰਧਤ ਕਿਸੇ ਵਿਸ਼ੇ ਤੇ ਕਾਰਵਾਈ ਕਰਨ ਦਾ ਸੁਝਾਉ ਦਿੰਦੇ ਹਨ। ਭਾਵੇਂ ਕਿਸੇ ਸਮੇਂ ਵਾਇਟ ਪੇਪਰ ਕਿਸੇ ਨਵੇਂ ਕਾਨੂੰਨ ਦੇ ਵਿਵਰਣਾਂ ਸਬੰਧੀ ਸਲਾਹ ਮਸ਼ਵਰੇ ਦੇਦ ਰੂਪ ਵਿਚ ਵੀ ਹੋ ਸਕਦਾ ਹੈ। ਪਰੰਤੂ ਇਹ ਸਰਕਾਰ ਦੁਆਰਾ ਨਵੇਂ ਕਾਨੂੰਨ ਨੂੰ ਪਾਸ ਕਰਨ ਦੇ ਕੋਈ ਸੰਕੇਤੇ ਨਹੀਂ ਹੁੰਦਾ। ਇਨ੍ਹਾਂ ਦੇ ਪ੍ਰਤਿਕੂਲ ਗ੍ਰੀਨ ਪੇਪਰਾਂ ਦੇ, ਜੋ ਬਹੁਤ ਅਧਿਕ ਵਾਰ ਜਾਰੀ ਕੀਤੇ ਜਾਂਦੇ ਹਨ, ਉਦੇਸ਼ ਵਿਸਤ੍ਰਿਤ ਹੁੰਦੇ ਹਨ। ਇਹ ਗ੍ਰੀਨ ਪੇਪਰ ਜਿੰਨ੍ਹਾਂ ਨੂੰ ਸਲਾਹਕਾਰੀ ਦਸਤਾਵੇਜ਼ ਵੀ ਕਿਹਾ ਜਾਂਦਾ ਹੈ, ਕੇਵਲ ਹੋਰ ਕਾਨੂੰਨਾਂ ਦੇ ਵਿਵਰਣਾਂ ਵਿਚ ਲਾਗੂ ਕੀਤੀ ਜਾਣ ਵਾਲੀ ਜੁਗਤ ਦੀ ਤਜਵੀਜ਼ ਸੁਝਾ ਸਕਦੇ ਹਨ ਜਾਂ ਉਹ ਅਜਿਹੀਆਂ ਤਜਵੀਜ਼ਾਂ ਦੇ ਸਕਦੇ ਹਨ, ਜੋ ਸਰਕਾਰ ਲੋਕ ਵਿਚਾਰਾਂ ਅਤੇ ਰਾਵਾਂ ਬਾਰੇ ਪ੍ਰਾਪਤ ਕਰਨਾ ਚਾਹੁਦੀ ਹੋਵੇ।

      ਯੂਰਪੀਅਨ ਕਮਿਸ਼ਨ ਦੁਆਰਾ ਪ੍ਰਕਾਸ਼ਿਤ ਵਾਇਟ ਪੇਪਰ ਅਜਿਹੇ ਦਸਤਾਵੇਜ਼ ਹਨ ਜਿਨ੍ਹਾਂ ਵਿਚ ਕਿਸੇ ਵਿਸ਼ੇਸ਼ ਖਤੇ ਵਿਚ ਯੂਰਪੀਅਨ ਯੂਨੀਅਨ ਕਾਰਵਾਈ ਲਈ ਤਜਵੀਜ਼ਾਂ ਹੁੰਦੀਆਂ ਹਨ। ਇਹ ਕਦੇ ਕਦੇ ਲੋਕ ਸਲਾਹ ਪ੍ਰਕ੍ਰਿਆ ਸ਼ੁਰੂ ਕਰਨ ਲਈ ਜਾਰੀ ਕੀਤੇ ਗ੍ਰੀਨ ਪੇਪਰ ਨੂੰ ਵੀ ਅਪਨਾਉਂਦੇ ਹਨ।

      ਉਦਾਹਰਨ ਵਜੋਂ

      ਰੂਸ ਵਿਚ ਬੋਲ ਸਿਵਕਵਾਦ ਸਬੰਧੀ ਰਿਪੋਰਟਾਂ ਦਾ ਸੰਗ੍ਰਹਿ, ਅਪ੍ਰੈਲ, 1919:-ਇਸ ਨੂੰ ਆਮ ਕਰਕੇ ਵਾਇਟ ਪੇਪਰ ਕਿਹਾ ਜਾਂਦਾ ਹੈ ਜੋ ਬੋਲ ਸ਼ਿਵਕ ਕ੍ਰਾਂਤੀ ਸਬੰਧੀ ਰੂਸ ਵਿਚ ਬਰਤਾਨਵੀ ਦੁਆਰਾ ਭੇਜੇ ਟੈਲੀਗ੍ਰਾਫਿਕ ਸੰਦੇਸ਼ਾਂ ਦਾ ਸੰਗ੍ਰਹਿ ਹੈ। ਚਰਚਲ ਵਾਇਟ ਪੇਪਰ, 1927-ਯਹੂਦੀਆਂ ਲਈ ਫ਼ਲਸਤੀਨ ਵਿਚ ਰਾਸ਼ਟਰੀ ਪੱਧਰ ਦੀ ਯੋਜਨਾਬੰਦੀ

      1939 ਦਾ ਵਾਇਟ ਪੇਪਰ-ਜਿਸ ਵਿਚ ਏਕੀਕ੍ਰਿਤ ਫ਼ਲਸਤੀਨੀ ਰਾਜ ਦੀ ਸਥਾਪਨਾ ਅਤੇ ਯਹੂਦੀਆਂ ਦੀ ਸੀਮਿਤ ਪਰਵਾਸ ਅਤੇ ਜਮੀਨ ਖ਼ਰੀਦਣ ਦੀ ਸੀਮਿਤ ਯੋਗਤਾ ਦੀ ਮੰਗ ਕੀਤੀ ਗਈ

      ਪੂਰਣ ਰੁਜ਼ਗਾਰ ਸਬੰਧੀ ਵਾਇਟ ਪੇਪਰ, 1995-ਆਸਟ੍ਰੇਲਿਆ ਦਾ ਰਾਸ਼ਟਰਮੰਡਲ ਦੇ ਲੋਕਾਂ ਨੂੰ ਨੌਕਰੀਆਂ ਦੇਣ ਲਈ ਰਾਜਾਂ ਦੀ ਜ਼ਿੰਮੇਵਾਰੀ ਪਰਵਾਨ ਕਰਨ ਸਬੰਧੀ। ਰੱਖਿਆ ਸਬੰਧੀ ਵਾਇਟ ਪੇਪਰ, 1964-ਇਸ ਕਾਰਨ ਆਧੁਨਿਕ ਕੈਨੇਰੀਅਨ ਫੌਜਾਂ ਦੀ ਸਥਾਪਨਾ ਹੋਈ।

      1966 ਰੱਖਿਆ ਵਾਇਟ ਪੇਪਰ-ਇਸ ਨੇ ਰਾਇਲ ਨੇਵੀ ਲਈ ਸੀ.ਵੀ.ਏ.-01 ਕਲਾਸ ਦੇ ਹਵਾਈ ਜਹਾਜਾਂ ਨੂੰ ਰੱਦ ਕੀਤਾ। ਵਿਸਾਦ ਸਥਲ ਤੇ, 1969-ਟ੍ਰੇਡ ਯੂਨੀਅਨ ਸ਼ਕਤੀ ਨੂੰ ਘੱਟ ਕਰਨ ਲਈ। 1969 ਵਾਇਟ ਪੇਪਰ-ਕੈਨੇਡਾ ਵਿਚ ਭਾਰਤ ਐਕਟ ਨੂੰ ਖ਼ਤਮ ਕਰਨ ਲਈ ਕੈਨੇਡਾ ਵਿਚ ਇਹਨਾਂ ਨੂੰ ਵਿਸ਼ੇਸ਼ ਗਰੁੱਪਾਂ ਦੀ ਥਾਂ ਹੋਰ ਘਟ-ਗਿਣਤੀਆਂ ਵਾਂਗ ਪਹਿਲੀ ਕੌਮ ਵਜੋਂ ਮਾਨਤਾ ਦੇਣਾ। ਵਾਇਟ ਪੇਪਰ 1960-ਸੰਯੁਕਤ ਰਾਜ ਰਾਸ਼ਟਰੀ ਖੋਜ ਪਰਿਸ਼ਦ ਦਸਤਾਵੇਜ਼ ਜਿੰਨ੍ਹਾਂ ਕਾਰਨ ਸੰਯੁਕਤ ਰਾਜ ਵਿਚ ਸੰਕਟ-ਕਾਲੀ ਮੈਡੀਕਲ ਸੇਵਾਵਾਂ ਦਾ ਵਿਕਾਸ ਹੋਇਆ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.